Enjoy Padova
ਸ਼ਹਿਰ ਦੇ ਆਸ ਪਾਸ
ਪਾਰਕੋ ਰਿਜੋਨੇਲ ਡੀ ਕੋਲੀ ਯੂਗਾਨੀ
Via Rana Ca Mori, 8 - Este
ਟੈਲੀ (+39)0429602796
ਪਾਰਕੋ ਰਿਜੋਨੇਲ ਡੀ ਕੋਲੀ ਯੂਗਾਨੀ (ਯੂਗਾਨੀਅਨ ਹਿੱਲਜ਼ ਰੀਜਨਲ ਪਾਰਕ), ਜੋ ਕਿ 18,700 ਹੈਕਟੇਅਰ ਦੇ ਵਿੱਚ ਫੈਲੀ ਹੋਈ ਹੈ, ਦੀ ਸਥਾਪਨਾ 1989 ਦੇ ਵਿੱਚ ਕੀਤੀ ਗਈ ਸੀ ਅਤੇ ਇਹ ਭੂਗੋਲਿਕ ਰੂਪਾਤਮਕ ਤੌਰ ਤੇ ਮਹੱਤਵਪੂਰਨ ਖੇਤਰ ਨੂੰ ਸ਼ਾਮਲ ਕਰਦੀ ਹੈ, ਜਿਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਉਨ੍ਹਾਂ ਚੋਟੀਆਂ ਦਾ ਬਣਨਾ ਸ਼ਾਮਲ ਹੈ ਜੋ 35 ਮਿਲੀਅਨ ਸਾਲ ਪਹਿਲਾਂ ਓਲੀਗੋਸੀਨ ਦੇ ਦੌਰਾਨ ਜਵਾਲਾਮੁਖੀ ਦੇ ਫੱਟਣ ਨਾਲ ਬਣੀਆਂ ਸਨ। ਮੋਂਟ ਵੈਂਡਾ, ਜੋ 601 ਮੀਟਰ ਦੀ ਉਚਾਈ ਤੇ ਹੈ ਇਨ੍ਹਾਂ ਬਣਾਵਟਾਂ ਵਿੱਚੋਂ ਸਭ ਤੋਂ ਉੱਚਾ ਨਿਰਮਾਣ ਹੈ।
ਵਿਲੇ ਵੈਨੇਟੇ
I.R.V.V. - Istituto regionale per le ville venete - - S. Marco, 63 - Venezia
ਟੈਲੀ (+39)0415230783
1500'ਦੇ ਆਸ ਪਾਸ ਬਹੁਤ ਸਾਰੇ ਵੈਨੀਤੀਅਨ ਪਰਿਵਾਰਾਂ ਨੇ ਆਪਣੇ ਘਰ ਬ੍ਰੇਂਨਟਾ ਨਦੀ ਦੇ ਨਾਲ-ਨਾਲ ਵੀਨਸ ਤੋਂ ਦੂਰ ਬਣਾਉਣਾ ਚੁਣਿਆ, ਜਿਸਦੇ ਲਈ ਮਹਾਨ ਆਰਕੀਟੈਕਟ ਜਿਵੇਂ ਕਿ ਐਂਡਰਿਆ ਪੈਲਾਡੀਓ ਨੂੰ ਸ਼ਾਨਦਾਰ ਕੋਠੀਆਂ ਬਣਾਉਣ ਦੇ ਲਈ ਲਗਾਇਆ।
Il Burchiello
Via Orlandini, 3 - Padova
ਟੈਲੀ (+39)0498774712
ਮਾਰਚ ਤੋਂ ਅਕਤੂਬਰ ਬ੍ਰੈਂਨਟਾ ਨਦੀ ਦੇ ਨਾਲ ਨਾਲ '' Il ਬੁਰਚੀਏਲੋ'' ਚਲਦਾ ਹੈ, ਇਹ ਇਕ ਸੈਲਾਨੀ ਯਾਤਰਾ ਹੁੰਦੀ ਹੈ ਜਿਸਦੇ ਵਿੱਚ ਯਾਤਰੂਆਂ ਨੂੰ ਕਈਂ ਇਤਿਹਾਸਕ ਅਤੇ ਸਭਿਆਚਾਰਕ ਥਾਂਵਾਂ ਤੇ ਘੁੰਮਾਇਆ ਜਾਂਦਾ ਹੈ, ਜਿਨ੍ਹਾਂ ਨੂੰ ਸਧਾਰਣ ਤੌਰ ਤੇ ਨਹੀਂ ਵੇਖਿਆ ਜਾਂਦਾ ਹੈ। ਇਸ ਮੋਟਰਬੋਟ ਦਾ ਰਸਤਾ ਸੈਲਾਨੀਆਂ ਨੂੰ ਪੰਜਾਹ ਸਭ ਤੋਂ ਸੋਹਣੀਆਂ ਕੋਠੀਆਂ ਨੂੰ ਦੇਖਣ ਦਾ ਮੌਕਾ ਦਿੰਦਾ ਹੈ।
ਗੋਲਫ਼ ਕਲੱਬ ਮੋਂਟੇਚੀਆ
18 ਹੋਲਜ਼ 6318 ਮੀਟਰ ਪਾਰ 72- SSS73 9 ਹੋਲਜ਼, ਐਮ. 3010, ਪਾਰ 36 ਡਰਾਇਵਿੰਗ ਰੇਂਜ: 30 ਓਪਨ ਟੀਸ, 10 ਕਵਰਡ ਟੀਸ



