Best price guaranteed!

Padova Card
Discover Padova

Enjoy Padova

ਸਿਟੀਜ਼ ਆਫ਼ ਆਰਟ

ਵੀਨਸ


www.provincia.venezia.it - www.comune.venezia.it - www.venezia.net

ਪ੍ਰੰਪਰਾ ਦੇ ਅਨੁਸਾਰ ਵੀਨਸ ਸ਼ਹਿਰ ਨੇ ਆਪਣਾ ਨਾਮ ਲਾਤੀਨੀ ਅੱਖਰ ''ਵੀਐਨੀ ਏਟੀਅਮ'' (ਵਾਪਸ ਆਓ) ਤੋ ਲਿਆ, ਉਨ੍ਹਾਂ ਦੀਆਂ ਇੱਛਾਵਾਂ ਨੂੰ ਸਾਹਮਣੇ ਲਿਆਉਣ ਲਈ ਜਿਨ੍ਹਾਂ ਨੇ ਇਸਨੂੰ ਇਕ ਵਾਰ ਵੇਖਿਆ ਅਤੇ ਜੋ ਵਾਪਸ ਆਉਣਾ ਚਾਹੁੰਦੇ ਹਨ…

ਵੈਰੋਨਾ


www.comune.verona.it - www.provincia.verona.it - www.arena.it

ਪ੍ਰੇਮੀਆਂ ਦਾ ਸ਼ਹਿਰ, ਹਮੇਸ਼ਾ ਸ਼ੇਕਸ਼ਪੀਅਰ ਦੇ ਰੋਮੀਓ ਅਤੇ ਜੂਲੀਅਟ ਦੇ ਨਾਲ ਜੁੜਿਆ ਰਿਹਾ। ਸ਼ਹਿਰ ਇਸਦੇ ਕਲਾਤਮਕ ਵਿਰਸੇ ਅਤੇ ਰੁਮਾਂਸਵਾਦੀ ਵਾਤਾਵਰਣ ਨੂੰ ਸਾਂਭ ਕੇ ਰੱਖਦਾ ਹੈ ਜਿਸਦਾ ਕਿ ਇਤਿਹਾਸਕ ਲਾਂਘਿਆਂ ਵਿੱਚੋਂ ਲੰਘਦਿਆਂ ਮਹਿਸੂਸ ਕੀਤਾ ਜਾ ਸਕਦਾ ਹੈ। ਰੋਮਨ ਐਮਫ਼ੀਥੀਏਟਰ, ਜਿਸਨੂੰ ਕਿ ਅਰੀਨਾ ਵੱਜੋਂ ਜਾਣਿਆ ਜਾਂਦਾ ਹੈ, ਨੂੰ ਇਟਲੀ ਵਿੱਚ ਸਭ ਤੋਂ ਵੱਡਾ ਓਪਨ ਏਅਰ ਥੀਏਟਰ ਮੰਨਿਆ ਜਾਂਦਾ ਹੈ ਅਤੇ ਇਹ ਸ਼ਹਿਰ ਵਿੱਚ ਸ਼ਾਮਲ ਹੋਣ ਤੇ ਸੈਲਾਨੀਆਂ ਦਾ ਸੁਆਗਤ ਕਰਨ ਵਾਲਾ ਪਹਿਲਾ ਖਜ਼ਾਨਾ ਹੈ।

ਟ੍ਰੈਵਿਸੋ


www.provincia.treviso.it - www.comune.treviso.it - www.trevisotour.org

ਪਾਣੀ ਇਸ ਸ਼ਹਿਰ ਦੀ ਸਭ ਤੋਂ ਮੁੱਖ ਵਿਸ਼ੇਸ਼ਤਾ ਹੈ, ਇਸਨੂੰ ਇਨ-ਲੈਂਡ ਵੀਨਸ ਵੀ ਕਹਿੰਦੇ ਹਨ। ਸਿਲੇ ਨਦੀ, ਨਹਿਰਾਂ ਅਤੇ ਇੱਥੋਂ ਤੱਕ ਕਿ ਛੋਟੀਆਂ ਨਦੀਆਂ ਜੋ ਸ਼ਹਿਰ ਦੇ ਵਿੱਚ ਵਹਿੰਦੀਆਂ ਹਨ ਨੂੰ ਪਾਣੀ ਪਹੁੰਚਾਉਂਦੀ ਹੈ। ਸੁੰਦਰ ਆਲੀਸ਼ਾਨ ਘਰ ਅਤੇ ਆਪਣੇ ਮੱਥੇ ਤੇ ਭਿੱਤੀ ਚਿੱਤਰਾਂ ਨੂੰ ਵਿਖਾਉਂਦੇ ਬਰਾਮਦੇ ਇਨ੍ਹਾਂ ਨਹਿਰਾਂ ਦੇ ਆਸਪਾਸ ਹਨ। ਇਨ੍ਹਾਂ ਭਿੱਤੀ ਚਿੱਤਰਾਂ ਨੂੰ ਖਾਸ ਤਕਨੀਕ ਜਿਸਨੂੰ ਕਿ ''ਡੈਲਾ ਮਾਰਕਾ'' ਕਹਿੰਦੇ ਹਨ, ਦੇ ਨਾਲ ਤਿਆਰ ਕੀਤਾ ਗਿਆ ਸੀ।

ਵੀਸੈਨਜਾ


www.comune.vicenza.it - www.provincia.vicenza.it - www.vicenza.com

ਪੈਲਾਡੀਓ ਸ਼ਹਿਰ ਨੂੰ ਇਕ ਯਾਤਰਾ ਕਾਰਜਕ੍ਰਮ ਦੇ ਰਾਹੀਂ ਜਾਣੋ, ਜੋ ਕਿ ਸੁਰੁਚੀਪੂਰਨ ਵੀਸੈਨਜਾ ਸ਼ਹਿਰ, ਯੂਨੈਸਕੋ ਦੀ ਵਰਲਡ ਹੈਰੀਟੇਜ ਸਿਟੀਜ਼ ਵਿੱਚੋਂ ਇਕ, ਦੀ ਆਤਮਾ ਨੂੰ ਦਿਖਾਉਂਦਾ ਹੈ। ਯਾਤਰਾ ਮੋਂਟ ਬੇਰੀਕੋ, ਜਿਸ ਤੋਂ ਕਿ ਵੀਸੈਨਜਾ ਸ਼ਹਿਰ ਨੂੰ ਵੇਖਿਆ ਜਾ ਸਕਦਾ ਹੈ, ਦੀ ਚੋਟੀ ਤੋਂ ਦ੍ਰਿਸ਼ ਵੇਖਣ ਦੇ ਨਾਲ ਸ਼ੁਰੂ ਹੁੰਦੀ ਹੈ। ਇਹ ਸ਼ਹਿਰ ਵੱਲ ਨੂੰ ਖੁੱਲਦੀ ਇਕ ਖਿੜਕੀ ਹੈ ਅਤੇ ਉਨ੍ਹਾਂ ਪਹਾੜਾਂ ਤੇ ਹੈ ਜਿਨ੍ਹਾਂ ਨੇ ਗ੍ਰੇਟ ਵਾਰ ਸਮੇਂ ਬਹੁਤ ਮਹੱਤਵਪੂਰਨ ਰੋਲ ਨਿਭਾਇਆ। ਹੁਣ ਇਹ ਪਹਾੜੀ ਅਵਰ ਲੇਡੀ ਆਫ਼ ਮੋਂਟ ਬੇਰੀਕੋ ਦਾ ਧਾਰਮਿਕ ਸਥਾਨ ਹੈ, ਜੋ ਹੇਠਾਂ ਸ਼ਹਿਰ ਦੇ ਨਾਲ ਇਕ ਰੈਂਪ ਦੇ ਨਾਲ ਜੁੜੀ ਹੈ ਜੋ ਕਿ 18ਵੀਂ ਸਦੀ ਦੀਆਂ ਬਣੀਆਂ ਮਹਿਰਾਬਾਂ ਦੀ ਲੜੀ ਦੇ ਨਾਲ ਜੁੜਿਆ ਹੋਇਆ ਹੈ।