Best price guaranteed!

Padova Card
Discover Padova

Enjoy Padova

ਸਮਾਰਕ ਅਤੇ ਮਿਊਜ਼ੀਅਮ

ਸੇਂਟ ਐਂਥੋਨੀ ਦਾ ਬੇਸਿਲਕਾ

P.zza del Santo
ਟੈਲੀ +39 049 8242811


www.basilicadelsanto.org

ਬੈਸਿਲਕਾ ਸ਼ਹਿਰ ਦੇ ਚਰਚਾਂ ਵਿੱਚੋਂ ਸਭ ਤੋਂ ਸ਼ਾਨਦਾਰ ਹੈ ਅਤੇ ਸੰਤ ਦੇ ਮਕਬਰੇ ਦੇ ਨਾਲ ਕਲਾ ਦਾ ਬੇਹਤਰੀਨ ਕੰਮਾਂ ਦਾ ਰਖਵਾਲਾਹੈ। '' Il ਸੈਂਟੋ'' ਦਾ ਨਿਰਮਾਣ, ਜੋ ਕਿ ਪਡੋਵਾ ਦੇ ਸੇਂਟ ਐਂਥੋਨੀ ਦਾ ਬੇਸਿਲਕਾ ਹੈ, ਦਾ ਨਿਰਮਾਣ 1232 ਦੇ ਵਿੱਚ ਸ਼ੁਰੂ ਹੋਇਆ ਅਤੇ ਇਹ ਸਾਰੀ ਦੁਨੀਆਂ ਤੋਂ ਲੱਖਾਂ ਸੈਲਾਨੀਆਂ ਅਤੇ ਧਾਰਮਿਕ ਯਾਤਰੀਆਂ ਦੀ ਮੰਜ਼ਲ ਹੈ।

ਕੈਪੇਲਾ ਡੀਗਲੀ ਸਕਰੋਵੀਜੀਨੀ

P.zza Eremitani, 8
ਟੈਲੀ (+39)0498204551


www.cappelladegliscrovegni.it

ਕੈਪੇਲਾ ਡੀਗਲੀ ਸਕਰੋਵੀਜੀਨੀ ਵਿਖੇ ਬਣਾਏ ਗਏ ਭਿੱਤੀ ਚਿੱਤਰ ਇਤਾਲਵੀ ਅਤੇ ਯੂਰੋਪੀਅਨ ਕਲਾ ਦੇ ਇਤਿਹਾਸ ਵਿੱਚ ਕੀਤੇ ਗਏ ਸਭ ਤੋਂ ਸ਼ਾਨਦਾਰ ਕੰਮਾਂ ਵਿੱਚੋਂ ਹਨ। ਇਹ ਤੇਰਵੀਂ ਸਦੀ ਵਿੱਚ ਸਭ ਤੋਂ ਵੱਧ ਪੂਰੇ ਕੀਤਾ ਗਿਆ ਭਿੱਤੀ ਚਿੱਤਰਾਂ ਦਾ ਚੱਕਰ ਮੰਨਿਆ ਜਾਂਦਾ ਹੈ, ਜੋ ਕਿ ਜੀਓਟੋ ਦੁਆਰਾ ਆਪਣੇ ਆਖਰੀ ਸਾਲਾਂ ਦੇ ਵਿੱਚ ਬਣਾਏ ਗਏ ਸਨ।

ਓਰਟੋ ਬੋਟਾਨੀਕੋ

Via Orto Botanico, 15
ਟੈਲੀ (+39)0498272119


www.ortobotanico.unipd.it

ਦੁਨੀਆਂ ਵਿੱਚਲੇ ਸਭ ਤੋਂ ਪੁਰਾਣੇ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ। ਵੀਨਸ ਗਣਰਾਜ ਨੇ 1545 ਦੇ ਵਿੱਚ ਚਿਕਿਤਸਕ ਬੂਟਿਆਂ ਦੇ ਲਈ ਇਨ੍ਹਾਂ ਦੀ ਸਥਾਪਨਾ ਕੀਤੀ। ਅੱਜ ਵੀ ਇਹ ਬਾਗ ਆਪਣਾ ਵਿਗਿਆਨਕ ਖੋਜ ਦਾ ਸਰੋਤ ਬਣਨ ਦਾ ਮੁੱਢਲਾ ਮਕਸਦ ਪੂਰਾ ਕਰ ਰਹੇ ਹਨ। 1997 ਦੇ ਵਿੱਚ ਬੋਟੈਨੀਕਲ ਗਾਰਡਨ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ ਦੇ ਵਿੱਚ ਸ਼ਾਮਲ ਹੋ ਗਏ।

ਕੈਫ਼ੇ ਪੈਡਰੋਚੀ

via VIII Febbraio, 15
ਟੈਲੀ (+39)04987821231


www.caffepedrocchi.it

ਪੈਡਰੋਚੀ ਕੈਫ਼ੇ ਦੁਨੀਆਂ ਦੇ ਸਭ ਤੋਂ ਵੱਡੇ ਕੈਫ਼ਿਆਂ ਅਤੇ ਸਭ ਤੋਂ ਮਸ਼ਹੂਰ ਕੈਫ਼ਿਆਂ ਵਿੱਚੋਂ ਇਕ ਹੈ। ਇਹ 19ਵੀਂ -ਸਦੀ ਦੀ ਇਕ ਸ਼ਾਨਦਾਰ ਇਮਾਰਤ ਹੈ ਜੋ ਪਡੋਵਾ, ਇਟਲੀ ਦੇ ਵਿੱਚਕਾਰ ਹੈ। ਇਸਦੇ ਕਮਰੇ ਵੱਖ-ਵੱਖ ਸਟਾਈਲਾਂ ਦੇ ਨਾਲ ਸਜਾਏ ਗਏ ਹਨ ਅਤੇ ਮਸ਼ਹੂਰ ਆਰਕੀਟੈਕਟ ਗਿਓੂਸਪੇ ਜੈਪਪਲੀ ਜਿਸਨੇ ਇਮਾਰਤ ਦਾ ਨਕਸ਼ਾ ਤਿਆਰ ਕੀਤਾ ਸੀ, ਦੇ ਮਹਾਨ ਉਦਾਰਚਿੱਤ ਨੂੰ ਦਰਸਾਉਂਦੇ ਹਨ।